Home ਚੰਡੀਗੜ੍ਹ ਪੰਜਾਬੀਆਂ ‘ਤੇ ਮੰਡਰਾ ਰਿਹਾ ਵੱਡਾ ਖਤਰਾ! ਇਨ੍ਹਾਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ...

ਪੰਜਾਬੀਆਂ ‘ਤੇ ਮੰਡਰਾ ਰਿਹਾ ਵੱਡਾ ਖਤਰਾ! ਇਨ੍ਹਾਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ ਗਿਣਤੀ 53.5% ਪਹੁੰਚੀ,

0
10567

ਚੰਡੀਗੜ੍ਹ ਤੋਂ ਹੈਰਾਨ ਕਰਨ ਵਾਲੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ। ਜਿਸ ਵਿੱਚ ਪਤਾ ਚੱਲਿਆ ਹੈ ਕਿ ਚੰਡੀਗੜ੍ਹ  ਵਿੱਚ ਫੈਟੀ ਲਿਵਰ ਅਤੇ ਡਾਇਬਟੀਜ਼ ਦੀ ਸਮੱਸਿਆ ਬਹੁਤ ਹੀ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ ਜਿਥੇ ਦੇਸ਼ ਭਰ ਵਿੱਚ ਹਰ 100 ਵਿੱਚੋਂ 38 ਵੱਡੇ ਲੋਗ ਫੈਟੀ ਲਿਵਰ ਦੀ ਬਿਮਾਰੀ ਨਾਲ ਜੂਝ ਰਹੇ ਹਨ, ਉਥੇ ਹੀ ਚੰਡੀਗੜ੍ਹ ਵਿੱਚ ਇਹ ਅੰਕੜਾ 53.5% ਤੱਕ ਪਹੁੰਚ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹੁਣ ਸਿਰਫ਼ ਸ਼ਰਾਬ ਪੀਣ ਵਾਲਿਆਂ ਤੱਕ ਸੀਮਿਤ ਨਹੀਂ ਰਹੀ, ਸਗੋਂ ਜੰਕ ਫੂਡ, ਵੱਧ ਮਿੱਠਾ ਅਤੇ ਤੇਲ ਵਾਲਾ ਖਾਣਾ ਖਾਣ ਵਾਲਿਆਂ ਵਿੱਚ ਵੀ ਇਹ ਤੇਜ਼ੀ ਨਾਲ ਵਧ ਰਹੀ ਹੈ।

ਬੱਚਿਆਂ ਅਤੇ ਨੌਜਵਾਨਾਂ ਵਿੱਚ ਵੀ ਵੱਧ ਰਿਹਾ ਖਤਰਾ

ਪੀਜੀਆਈ ਗੈਸਟਰੋਐਂਟਰੋਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਰਾਕੇਸ਼ ਕੋਚਰ ਦੱਸਦੇ ਹਨ ਕਿ ਹੁਣ ਅਜਿਹੇ ਮਰੀਜ਼ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੇ ਕਦੇ ਵੀ ਸ਼ਰਾਬ ਦਾ ਸੇਵਨ ਨਹੀਂ ਕੀਤਾ, ਫਿਰ ਵੀ ਉਨ੍ਹਾਂ ਦੇ ਲਿਵਰ ਵਿੱਚ 5% ਤੋਂ ਵੱਧ ਚਰਬੀ ਜਮ ਚੁੱਕੀ ਹੈ। ਜੰਕ ਫੂਡ, ਮਿੱਠੇ ਡ੍ਰਿੰਕਸ ਅਤੇ ਜ਼ਿਆਦਾ ਬੈਠਣ ਵਾਲੀ ਜੀਵਨਸ਼ੈਲੀ ਇਸਦੀ ਸਭ ਤੋਂ ਵੱਡੀ ਵਜ੍ਹਾ ਬਣ ਰਹੀਆਂ ਹਨ। ਇਹ ਇੱਕ “ਸਾਇਲੈਂਟ ਮਹਾਂਮਾਰੀ” ਬਣ ਚੁੱਕੀ ਹੈ ਕਿਉਂਕਿ ਇਸਦੇ ਲੱਛਣ ਉਸ ਵੇਲੇ ਤੱਕ ਸਾਹਮਣੇ ਨਹੀਂ ਆਉਂਦੇ ਜਦੋਂ ਤੱਕ ਲਿਵਰ ਗੰਭੀਰ ਤੌਰ ‘ਤੇ ਖ਼ਤਰਨਾਕ ਨਹੀਂ ਹੋ ਜਾਂਦਾ। ਇਸ ਲਈ ਨਿਯਮਿਤ ਲਿਵਰ ਜਾਂਚ ਅਤੇ ਜੀਵਨਸ਼ੈਲੀ ਵਿੱਚ ਸੁਧਾਰ ਹੀ ਇਸਦੇ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ।

ਲਿਵਰ ਕੈਂਸਰ ਤੱਕ ਦਾ ਸਫਰ ਹੋ ਸਕਦਾ ਹੈ ਘਾਤਕ

ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ‘ਤੇ ਫੈਟੀ ਲਿਵਰ, ਹੈਪੇਟਾਈਟਿਸ ਬੀ-ਸੀ ਜਾਂ ਵੱਧ ਸ਼ਰਾਬ ਦੇ ਸੇਵਨ ਵਰਗੀਆਂ ਸਮੱਸਿਆਵਾਂ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਅੱਗੇ ਚੱਲੇ ਕੇ ਸਿਰੋਸਿਸ ਅਤੇ ਲਿਵਰ ਕੈਂਸਰ ਦਾ ਰੂਪ ਲੈ ਸਕਦੀਆਂ ਹਨ। ਜਦੋਂ ਮਰੀਜ਼ ਹਸਪਤਾਲ ਆਉਂਦੇ ਹਨ, ਤਦੋਂ ਤੱਕ ਲਿਵਰ ਦਾ ਵੱਡਾ ਹਿੱਸਾ ਡੈਮਜ਼ ਹੋ ਚੁੱਕਾ ਹੁੰਦਾ ਹੈ, ਅਤੇ ਇਲਾਜ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਇਹ ਤਰੀਕੇ ਨਾਲ ਰੱਖੋ ਲਿਵਰ ਨੂੰ ਸਿਹਤਮੰਦ

    • ਸੰਤੁਲਿਤ ਅਤੇ ਪੌਸ਼ਟਿਕ ਆਹਾਰ ਖਾਓ – ਫਾਸਟ ਫੂਡ, ਪ੍ਰੋਸੈਸਡ ਫੂਡ, ਜ਼ਿਆਦਾ ਤੇਲ-ਘੀ ਅਤੇ ਚੀਨੀ ਤੋਂ ਪਰਹੇਜ਼ ਕਰੋ।
    • ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰੀ ਬਣਾਓ।
    • ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈਆਂ ਨਾ ਲਓ – ਖ਼ਾਸ ਤੌਰ ‘ਤੇ ਹਰਬਲ ਜਾਂ ਕੱਚੀਆਂ ਦਵਾਈਆਂ।
    • ਰੋਜ਼ਾਨਾ ਵਿਆਯਾਮ ਕਰੋ – ਇਸ ਨਾਲ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਸੁਧਰਦਾ ਹੈ ਅਤੇ ਲਿਵਰ ਦੀ ਚਰਬੀ ਘਟਦੀ ਹੈ।

 

LEAVE A REPLY

Please enter your comment!
Please enter your name here

Exit mobile version