ਇਸ ਸਮੇਂ ਉੱਤਰ ਭਾਰਤ ਦੇ ਵਿੱਚ ਤਾਪਮਾਨ 42 ਤੋਂ 45 ਡਿਗਰੀ ਤੱਕ ਜਾ ਰਿਹਾ ਹੈ। ਝੁਲਸਾਉਣ ਵਾਲੀ ਲੂ ਨੇ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਗਰਮੀ ਨੇ ਆਪਣੇ ਤੇਜ਼ ਤੇਵਰ ਦਿਖਾਉਣ ਸ਼ੁਰੂ ਕਰ ਦਿੱਤੇ ਹਨ। ਇਸ ਵਾਰੀ ਜਿਵੇਂ ਸਰਦੀ ਘੱਟ ਰਹੀ ਹੈ, ਉਸ ਦੇ ਅਨੁਸਾਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗਰਮੀ ਕਾਫੀ ਤੇਜ਼ ਪੈਣ ਵਾਲੀ ਹੈ। ਇਸਦੇ ਨਾਲ ਹੀ ਬਿਜਲੀ ਵੀ ਸਮੱਸਿਆ ਬਣ ਰਹੀ ਹੈ, ਕਈ ਇਲਾਕਿਆਂ ਵਿੱਚ ਰਾਤ ਦੇ ਸਮੇਂ ਬਿਜਲੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ ਦਿਨ ਵਿੱਚ ਵੀ ਬਿਜਲੀ ਦੇ ਅਚਨਚੇਤ ਲੱਗ ਰਹੇ ਕੱਟ, ਜਿਸ ਨਾਲ ਲੋਕ ਪਰੇਸ਼ਾਨ ਹਨ। ਮੌਸਮ ਵਿਭਾਗ ਦੇ ਅਨੁਸਾਰ ਇਸ ਹਫ਼ਤੇ ਪੰਜਾਬ ‘ਚ ਗਰਮੀ ਹੋਰ ਵਧੇਗੀ ਅਤੇ ਤਾਪਮਾਨ 44 ਡਿਗਰੀ ਤੋਂ ਵੀ ਉਪਰ ਚੱਲ ਜਾਵੇਗਾ।
ਛੁੱਟੀ ਵਾਲੇ ਦਿਨ ਸਵੀਮਿੰਗ ਪੂਲ ਦਾ ਸਹਾਰਾ
ਛੁੱਟੀ ਵਾਲੇ ਦਿਨ ਲੋਕਾਂ ਨੇ ਸਵੀਮਿੰਗ ਪੂਲਾਂ ਦਾ ਸਹਾਰਾ ਲਿਆ। ਸ਼ਹਿਰ ਦੇ ਸਾਰੇ ਸਵੀਮਿੰਗ ਪੂਲਾਂ ਵਿੱਚ ਨਹਾਉਣ ਲਈ ਭੀੜ ਲੱਗੀ ਰਹੀ। ਘਰਾਂ ਵਿੱਚ ਲੋਕ ਏਸੀ ਤੇ ਕੁਲਰ ਦਾ ਸਹਾਰਾ ਲੈ ਰਹੇ ਹਨ। ਜੇ ਸਕੂਲਾਂ ਵਿੱਚ ਛੁੱਟੀਆਂ ਜਲਦੀ ਹੋ ਜਾਂਦੀਆਂ ਹਨ ਤਾਂ ਲੋਕ ਪਹਾੜਾਂ ਵਿੱਚ ਛੁੱਟੀਆਂ ਮਨਾਉਣ ਜਾ ਸਕਦੇ ਹਨ।
ਵਧਦੀ ਗਰਮੀ ਕਾਰਨ ਸਰਕਾਰ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਸਕਦੀ ਹੈ
ਜਿਵੇਂ ਪੰਜਾਬ ਵਿੱਚ ਗਰਮੀ ਤੇਜ਼ ਹੋ ਰਹੀ ਹੈ, ਉਸ ਨੂੰ ਦੇਖਦੇ ਹੋਏ ਸਰਕਾਰ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਸਕਦੀ ਹੈ। ਦੁਪਹਿਰ ਵਿੱਚ ਤਾਪਮਾਨ ਵੱਧ ਰਹਾ ਹੈ, ਜਿਸ ਕਰਕੇ ਬੱਚਿਆਂ ਦੇ ਮਾਪੇ ਵੀ ਚਿੰਤਤ ਹਨ ਕਿ ਬੱਚੇ ਬਿਮਾਰ ਨਾ ਹੋਣ।
ਇਕਦਮ ਵਧੀ ਗਰਮੀ ਕਾਰਨ ਕਈ ਸੂਬਿਆਂ ਨੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹੁਣ ਇਸ ਵੱਧਦੀ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੀ ਇਸ ਬਾਰੇ ਛੇਤੀ ਹੀ ਫੈਸਲਾ ਲੈ ਸਕਦੀ ਹੈ। ਸਰਕਾਰ ਵੱਲੋਂ ਜਲਦੀ ਹੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਦੀ ਸਮਾਂ-ਸਾਰਣੀ ਬਾਰੇ ਐਲਾਨ ਕਰਨ ਦੀ ਉਮੀਦ ਹੈ।
ਸਾਲ 2024 ‘ਚ ਇਸ ਦਿਨ ਤੋਂ ਹੋਈਆਂ ਸਨ ਛੁੱਟੀਆਂ
2024 ਵਿੱਚ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ ਤੇਜ਼ ਗਰਮੀ ਦੇ ਕਾਰਨ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਲਈ 21 ਮਈ ਤੋਂ 30 ਜੂਨ, 2024 ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ।