ਪੰਜਾਬ ‘ਚ ਵੱਡੀ ਵਾਰਦਾਤ, ‘ਆਪ’ ਆਗੂ ਸਣੇ ਉਸਦੇ ਸਾਥੀ ‘ਤੇ ਤਾਬੜਤੋੜ ਚੱਲੀਆਂ ਗੋਲੀਆਂ; ਫੈਲੀ ਦਹਿਸ਼ਤ

0
2751
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਆਗੂ ਸਣੇ ਉਸਦੇ ਸਾਥੀ 'ਤੇ ਤਾਬੜਤੋੜ ਚੱਲੀਆਂ ਗੋਲੀਆਂ; ਫੈਲੀ ਦਹਿਸ਼ਤ

ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬਿਲਾਸਪੁਰ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਦੋ ਵਿਅਕਤੀਆਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਜਾਣਕਾਰੀ ਮੁਤਾਬਕ, ਆਮ ਆਦਮੀ ਪਾਰਟੀ ਵੱਲੋਂ ਸਰਪੰਚ ਦੀ ਚੋਣ ਲੜ ਚੁੱਕੇ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਉਰਫ਼ ਗੀਤਾ ਅਤੇ ਉਸਦਾ ਸਾਥੀ ਅਮਨਦੀਪ ਸਿੰਘ ਅਮਨਾ ਪਿੰਡ ਬਿਲਾਸਪੁਰ ਦੇ ਬੱਸ ਸਟੈਂਡ ‘ਤੇ ਖੜ੍ਹੇ ਸਨ, ਜਦੋਂ ਦੋ ਹਥਿਆਰਬੰਦ ਮੋਟਰਸਾਈਕਲ ਸਵਾਰ ਆਏ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਗੋਲੀਬਾਰੀ ਵਿੱਚ ਜ਼ਖਮੀ ਗੁਰਮੀਤ ਸਿੰਘ ਗੀਤਾ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਅਮਨਦੀਪ ਸਿੰਘ ਆਮਨਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਮੋਗਾ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ, ਪੰਚਾਇਤ ਚੋਣਾਂ ਨੂੰ ਲੈ ਕੇ ਬਿਲਾਸਪੁਰ ਪਿੰਡ ਵਿੱਚ ਪਹਿਲਾਂ ਹੀ ਦੋ ਧੜਿਆਂ ਵਿੱਚ ਤਣਾਅ ਸੀ ਅਤੇ ਦੋਵੇਂ ਧਿਰਾਂ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਵਿਰੁੱਧ ਲਗਾਤਾਰ ਪੋਸਟਾਂ ਪਾ ਰਹੀਆਂ ਸਨ।

 

LEAVE A REPLY

Please enter your comment!
Please enter your name here