ਭਾਰਤ-ਪਾਕਿਸਤਾਰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰੋਂ ਪਾਰ ਜਮੀਨਾਂ ਵਾਲੇ ਕਿਸਾਨਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਐਸਐਫ ਨੇ ਕਿਸਾਨਾਂ ਨੂੰ ਖੇਤੀ ਦੇ ਕੰਮਾਂ ਲਈ ਤਾਰਾਂ ਤੋਂ ਪਾਰ ਆਪਣੇ ਖੇਤਾਂ ’ਚ ਜਾਣ ਦੀ ਇਜਾਜਤ ਦਿੱਤੀ ਗਈ ਹੈ।
ਦੱਸ ਦਈਏ ਕਿ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਚੱਲਦਿਆਂ ਬੀਐਸਐਫ ਵੱਲੋਂ ਤਾਰਾਂ ’ਤੇ ਲੱਗੇ ਗੇਟ ਬੰਦ ਕਰ ਦਿੱਤੇ ਗਏ ਸੀ। ਤਾਰੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਦਾ ਤੂੜੀ ਦਾ ਕੰਮ ਬਕਾਇਆ ਸੀ ਅਤੇ ਝੋਨੇ ਦੀ ਬਿਜਾਈ ਸ਼ੁਰੂ ਕਰਨ ’ਤੇ ਵੀ ਸ਼ੰਕੇ ਬਰਕਰਾਰ ਸੀ। ਪਰ ਹੁਣ ਕਿਸਾਨਾਂ ਨੂੰ ਰਾਹਤ ਮਿਲੀ ਹੈ।