ਲੁਧਿਆਣਾ ‘ਚ ਇੱਕ ਚੱਲਦੀ BMW ਨੂੰ ਲੱਗੀ ਅੱਗ, ਚਲਦੀ ਕਾਰ ਵਿੱਚੋਂ ਛਾਲ ਮਾਰਕੇ ਬਚਾਈ ਜਾਨ, ਜਾਣੋ ਕਿਵੇਂ ਹੋਇਆ

0
10340

ਲੁਧਿਆਣਾ ਵਿੱਚ ਅੱਜ ਇੱਕ ਚੱਲਦੀ BMW ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਸਫ਼ਰ ਕਰ ਰਹੇ ਦੋ ਨੌਜਵਾਨਾਂ ਨੇ ਚੱਲਦੀ ਗੱਡੀ ਤੋਂ ਛਾਲ ਮਾਰ ਦਿੱਤੀ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਹ ਕਾਰ 2014 ਮਾਡਲ ਦੀ ਸੀ। ਕਾਰ ਨੂੰ ਅੱਗ ਲੱਗਣ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ। ਅਖੀਰ ਵਿੱਚ ਕਾਫ਼ੀ ਮਿਹਨਤ ਤੋਂ ਬਾਅਦ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ।

ਜਾਣਕਾਰੀ ਅਨੁਸਾਰ ਇਹ ਘਟਨਾ ਫਿਰੋਜ਼ਪੁਰ ਰੋਡ ਬੱਦੋਵਾਲ ਨੇੜੇ ਵਾਪਰੀ। ਦੋ ਕਾਰ ਮਕੈਨਿਕ ਇੱਕ BMW ਕਾਰ ਦੀ ਮੁਰੰਮਤ ਕਰਨ ਤੋਂ ਬਾਅਦ ਉਸਦੀ ਟੈਸਟ ਡਰਾਈਵ ਲੈਣ ਲਈ ਬਾਹਰ ਗਏ ਫਿਰ ਅਚਾਨਕ ਕਾਰ ਦੇ ਇੰਜਣ ਵਿੱਚੋਂ ਧੂੰਆਂ ਨਿਕਲਣ ਲੱਗਾ। ਗੱਡੀ ਵਿੱਚੋਂ ਸਪਾਰਕਿੰਗ ਤੋਂ ਬਾਅਦ ਅਚਾਨਕ ਅੱਗ ਲੱਗ ਗਈ।

ਦੋਵੇਂ ਕਾਰ ਮਕੈਨਿਕਾਂ ਨੇ ਚੱਲਦੀ ਗੱਡੀ ਦੀ ਗਤੀ ਘਟਾ ਕੇ ਤੇ ਬਾਹਰ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਇਆ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਕਾਰ ਉਸਦੀ ਵਰਕਸ਼ਾਪ ਵਿੱਚ ਮੁਰੰਮਤ ਲਈ ਆਈ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ ਨੂੰ ਅੱਗ ਕਿਵੇਂ ਲੱਗੀ।

ਟ੍ਰੈਫਿਕ ਪੁਲਿਸ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਜਾਮ ਨੂੰ ਖਾਲੀ ਕਰਵਾਇਆ। ਪੁਲਿਸ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲਗਭਗ 3 ਕਿਲੋਮੀਟਰ ਲੰਬਾ ਜਾਮ ਸੀ ਪਰ ਜਾਮ ਤੁਰੰਤ ਸਾਫ਼ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ ਨੇ ਲਗਭਗ ਅੱਧੇ ਘੰਟੇ ਵਿੱਚ ਅੱਗ ‘ਤੇ ਕਾਬੂ ਪਾ ਲਿਆ।

 

LEAVE A REPLY

Please enter your comment!
Please enter your name here