Home ਦੇਸ਼ ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ 40 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ...

ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ 40 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

0
1004

ਪਵਿੱਤਰ ਅਮਰਨਾਥ ਯਾਤਰਾ ‘ਤੇ ਗਏ ਬਰਨਾਲਾ ਦੇ ਇੱਕ 40 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ ਪੁੱਤਰ ਪਰਵਿੰਦਰ ਕੁਮਾਰ, ਵਾਸੀ ਪਿੰਡ ਸੰਘੇੜਾ (ਬਰਨਾਲਾ) ਵਜੋਂ ਹੋਈ ਹੈ ,ਜੋ ਕਿ ਇੱਕ ਸਥਾਨਕ ਪ੍ਰਾਈਵੇਟ ਕਾਲੋਨੀ ਵਿੱਚ ਨੌਕਰੀ ਕਰਦਾ ਸੀ।

ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ ਕੁਝ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਅਮਰਨਾਥ ਯਾਤਰਾ ‘ਤੇ ਰਵਾਨਾ ਹੋਇਆ ਸੀ। ਯਾਤਰਾ ਦੌਰਾਨ ਸ਼ੁੱਕਰਵਾਰ ਸ਼ਾਮ ਨੂੰ ਉਹ ਆਪਣੇ ਸਾਥੀਆਂ ਨਾਲ ਸੋਨਮਾਰਗ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਸ਼ਨੀਵਾਰ ਸਵੇਰੇ ਜਦੋਂ ਸਾਥੀਆਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ ਹਾਲਤ ਵਿੱਚ ਮਿਲਿਆ।

ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਅਤੇ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਤਰਾਂ ਮੁਤਾਬਕ ਮੁੱਢਲੇ ਤੌਰ ‘ਤੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤ ਦਿਲ ਦਾ ਦੌਰਾ (ਹਾਰਟ ਅਟੈਕ) ਪੈਣ ਕਾਰਨ ਹੋ ਸਕਦੀ ਹੈ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਅਜੇ ਨਹੀਂ ਹੋਈ। ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਮ੍ਰਿਤਕ ਦੀ ਦੇਹ ਬਰਨਾਲਾ ਪਹੁੰਚਣ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।

ਫਿਲਹਾਲ ਸੋਨਮਾਰਗ ਵਿੱਚ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਲੋੜੀਂਦੀ ਕਾਨੂੰਨੀ ਅਤੇ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਕਿਰਿਆ ਪੂਰੀ ਹੋਣ ਉਪਰੰਤ ਨਰਿੰਦਰ ਕੁਮਾਰ ਦੀ ਦੇਹ ਨੂੰ ਬਰਨਾਲਾ ਲਿਆਂਦਾ ਜਾਵੇਗਾ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਸੰਘੇੜਾ ਸਮੇਤ ਸਮੁੱਚੇ ਬਰਨਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਇਸ ਅਚਾਨਕ ਵਾਪਰੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰ ਰਿਹਾ ਹੈ।

 

 

LEAVE A REPLY

Please enter your comment!
Please enter your name here

Exit mobile version