AAP ਦੇ ਮੰਤਰੀ ਕਟਾਰੂਚੱਕ ਦੇ ਪੁੱਤਰ ਦਾ ਹੋਇਆ ਵਿਆਹ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ, ਪਾਰਟੀ ਮੈਂਬਰਾਂ

0
19925
AAP ਦੇ ਮੰਤਰੀ ਕਟਾਰੂਚੱਕ ਦੇ ਪੁੱਤਰ ਦਾ ਹੋਇਆ ਵਿਆਹ, ਸੋਸ਼ਲ ਮੀਡੀਆ 'ਤੇ ਛਾਈਆਂ ਤਸਵੀਰਾਂ, ਪਾਰਟੀ ਮੈਂਬਰਾਂ
ਪੰਜਾਬ ਦੇ ਫੂਡ ਐਂਡ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪੁੱਤਰ ਰੋਬਿਨ ਕਟਾਰੂਚੱਕ ਵਿਆਹ ਦੇ ਬੰਧਨ ਦੇ ਵਿੱਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ 11 ਨਵੰਬਰ ਵਾਲੇ ਦਿਨ ਯਾਨੀਕਿ ਕਿ ਬੀਤੇ ਦਿਨ ਦਸੂਹਾ ਦੀ ਡਾਕਟਰ ਲਵਲੀਨ ਨਾਲ ਹੋਇਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਵਾਂ ਲਈਆਂ। ਵਿਆਹ ਦਾ ਸਮਾਰੋਹ ਪਠਾਨਕੋਟ ਦੇ ਬੁੰਗਲ-ਬਧਾਣੀ ਤੇ ਜਲੰਧਰ ਦੋ ਥਾਵਾਂ ‘ਤੇ ਰੱਖਿਆ ਗਿਆ। ਪਰਿਵਾਰਕ ਸੂਤਰਾਂ ਮੁਤਾਬਕ, ਜਲੰਧਰ ਦੇ ਇੱਕ ਪੈਲੇਸ ‘ਚ ਲਾੜਾ-ਲਾੜੀ ਨੇ ਲਾਵਾਂ-ਫੇਰੇ ਲਏ। ਜਲੰਧਰ ‘ਚ ਹੋਏ ਇਸ ਸਮਾਰੋਹ ਨੂੰ ਪਰਿਵਾਰ ਵੱਲੋਂ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।

ਇੱਥੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵਿਆਹ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਅਕਾਉਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਸ ਖਾਸ ਮੌਕੇ ਉੱਤੇ ਪੰਜਾਬ ਸਰਕਾਰ ਦੇ ਕਈ ਮੰਤਰੀ ਵੀ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ । ਇਨ੍ਹਾਂ ‘ਚ ਵਿੱਤ ਮੰਤਰੀ ਹਰਪਾਲ ਚੀਮਾ ਵੀ ਸ਼ਾਮਲ ਸਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਨਵੇਂ-ਵਿਆਹੇ ਜੋੜੇ ਨੂੰ ਆਪਣਾ ਆਸ਼ੀਰਵਾਦ ਦਿੱਤਾ।

ਜਾਣੋ ਕੌਣ ਹੈ ਲਵਲੀਨ, ਜੋ ਬਣੀ ਕਟਾਰੂਚੱਕ ਪਰਿਵਾਰ ਦੀ ਨੂੰਹ

ਮੰਤਰੀ ਕਟਾਰੂਚੱਕ ਦੇ ਪੁੱਤਰ ਰੋਬਿਨ ਨੇ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਇਸ ਵੇਲੇ ਐਲਐਲਬੀ ਕਰ ਰਿਹਾ ਹੈ। ਲਵਲੀਨ ਨੇ ਵੀ ਐਮਬੀਬੀਐਸ ਪੂਰਾ ਕੀਤਾ ਹੈ ਅਤੇ ਉਹ ਸਕਿਨ ਸਪੈਸ਼ਲਿਸਟ ਹੈ। ਪਰਿਵਾਰ ਦਸੂਹਾ ਦਾ ਰਹਿਣ ਵਾਲਾ ਹੈ। ਲਵਲੀਨ ਦੇ ਪਿਤਾ ਰਾਜੇਸ਼ ਬੱਗਾ ਪੇਸ਼ੇ ਨਾਲ ਡਾਕਟਰ ਹਨ ਅਤੇ ਉਹ ਲੁਧਿਆਣਾ ਸਿਵਲ ਹਸਪਤਾਲ ‘ਚ ਸਿਵਲ ਸਰਜਨ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਰਿਟਾਇਰ ਹੋਏ ਹਨ।

ਕੈਬਨਿਟ ਮੰਤਰੀ ਡਾ.ਬਲਬੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅੱਜ ਜਲੰਧਰ ਵਿਖੇ ਮੇਰੇ ਅਜੀਜ਼ ਅਤੇ ਕੈਬਿਨਟ ਸਾਥੀ ਲਾਲ ਚੰਦ ਕਟਾਰੂਚੱਕ ਜੀ ਦੇ ਪੁੱਤਰ ਰੋਬਿਨ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕੀਤੀ। ਪਰਿਵਾਰ ਨੂੰ ਦਿਲੋਂ ਮੁਬਾਰਕਬਾਦ ਅਤੇ ਵਿਆਹੀ ਜੋੜੀ ਨੂੰ ਜੀਵਨ ਦੇ ਇਸ ਸੁਹਾਣੇ ਸਫ਼ਰ ਲਈ ਅਸੀਸਾਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ,ਵਾਹਿਗੁਰੂ ਜੀ ਦੋਵਾਂ ਨੂੰ ਖ਼ੁਸ਼ਹਾਲੀ, ਪਿਆਰ ਤੇ ਸਫ਼ਲਤਾ ਨਾਲ ਭਰਪੂਰ ਜੀਵਨ ਬਖਸ਼ਣ…’

 

LEAVE A REPLY

Please enter your comment!
Please enter your name here