Home ਪੰਜਾਬ ਪੰਜਾਬ ‘ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2...

ਪੰਜਾਬ ‘ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਚੋਣ

0
1018
ਪੰਜਾਬ 'ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਚੋਣ

ਪੰਜਾਬ ਸਿਆਸਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਮ ਆਦਮੀ ਪਾਰਟੀ (AAP ) ਪੰਜਾਬ ਵੱਲੋਂ ਆਉਣ ਵਾਲੀਆਂ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀਆਂ ਚੋਣਾਂ ਲਈ ਅਹਿਮ ਫੈਸਲਾ ਲਿਆ ਗਿਆ ਹੈ। ਪਾਰਟੀ ਦੇ ਵਿਦਿਆਰਥੀ ਵਿੰਗ ‘ਏ.ਐਸ.ਏ.ਪੀ.’ (ASAP) ਲਈ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਨਿਯੁਕਤੀ ਦੇ ਵੇਰਵੇ: ਪਾਰਟੀ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਪੱਤਰ (ਨੰਬਰ: AAP-PB/08-26/101) ਰਾਹੀਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ।

ਜ਼ਿੰਮੇਵਾਰੀ: ਇਹ ਦੋਵੇਂ ਆਗੂ ਪੀ.ਯੂ. ਚੋਣਾਂ ਲਈ ‘ਆਪ’ ਦੇ ਵਿਦਿਆਰਥੀ ਵਿੰਗ ਦੀ ਅਗਵਾਈ ਕਰਨਗੇ ਅਤੇ ਰਣਨੀਤੀ ਤਿਆਰ ਕਰਨਗੇ।

ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਦੋਵਾਂ ਆਗੂਆਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।

ਚੋਣਾਂ ਦੀ ਖਿੱਚੀ ਤਿਆਰੀ

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਨਿਯੁਕਤੀਆਂ ‘ਆਪ’ ਦੇ ਵਿਦਿਆਰਥੀ ਵਿੰਗ ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪੋਲੀਟਿਕਸ (ਏਐੱਸਏਪੀ) ਲਈ ਕੀਤੀਆਂ ਗਈਆਂ ਹਨ, ਕਿਉਂਕਿ ਪਾਰਟੀ ਨੇ ਪੰਜਾਬ ਯੂਨੀਵਰਸਿਟੀ ’ਚ ਆਗਾਮੀ ਵਿਦਿਆਰਥੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਇਹ ਨਿਯੁਕਤੀਆਂ ਆਗਾਮੀ ਪੀਯੂਸੀਐੱਸਸੀ ਚੋਣਾਂ ਦੀਆਂ ਤਿਆਰੀਆਂ ਦੀ ਸ਼ੁਰੂਆਤ ਹਨ, ਜੋ ਕਿ ਅਗਲੇ ਮਹੀਨੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ‘ਏਐੱਸਏਪੀ ਦੀ ਸੂਬਾ ਟੀਮ ਨੇ ਆਪਣੇ ਸੀਨੀਅਰ ਤੇ ਪੁਰਾਣੇ ਅਹੁਦੇਦਾਰਾਂ ਨਾਲ ਚੋਣਾਂ ਦੇ ਸਬੰਧ ’ਚ ਇਕ ਵਿਸਥਾਰਤ ਮੀਟਿੰਗ ਕੀਤੀ ਹੈ ਤੇ ਵਿਦਿਆਰਥੀਆਂ ’ਚ ਪਾਰਟੀ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਲਈ ਸਭ ਮਿਲ ਕੇ ਕੰਮ ਕਰਨਗੇ।

 

LEAVE A REPLY

Please enter your comment!
Please enter your name here