Home ਦੇਸ਼ ਭਾਜਪਾ ਵੱਲੋਂ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ, 15 ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

ਭਾਜਪਾ ਵੱਲੋਂ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ, 15 ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

0
1008
ਭਾਜਪਾ ਵੱਲੋਂ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ, 15 ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਐਕਸ-ਸਰਵਿਸਮੈਨ ਸੈੱਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ 15 ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਇਹ ਨਿਯੁਕਤੀਆਂ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜਨਰਲ ਸਕੱਤਰ (ਸੰਗਠਨ) ਮੰਤਰੀ ਸ਼੍ਰੀਨਿਵਾਸੁਲੂ ਅਤੇ ਬਿਕਰਮਜੀਤ ਸਿੰਘ ਚੀਮਾ ਦੀ ਪ੍ਰਵਾਨਗੀ ਤੋਂ ਬਾਅਦ ਕੀਤੀਆਂ ਗਈਆਂ ਹਨ।  ਸੂਬਾ ਕਨਵੀਨਰ ਕਰਨਲ ਸੁਭਾਸ਼ ਡਢਵਾਲ (ਰਿਟਾ.) ਦੀ ਅਗਵਾਈ ਹੇਠ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਸਾਬਕਾ ਫੌਜੀਆਂ ਨੂੰ ਸੈੱਲ ਦੇ ਮੈਂਬਰਾਂ ਅਤੇ ਬੁਲਾਰਿਆਂ ਵਜੋਂ ਸ਼ਾਮਲ ਕੀਤਾ ਗਿਆ ਹੈ।

ਨਵੀਂ ਸੂਚੀ ਵਿੱਚ ਸ਼ਾਮਲ ਆਗੂਆਂ ਦੇ ਨਾਮ

ਭਾਜਪਾ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਹੇਠ ਲਿਖੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ:

1. ਕੈਪਟਨ ਸੁਭਾਸ਼ ਚੰਦਰ ਸਿੰਘ (ਰਿਟਾ.)
2. ਹੌਲਦਾਰ ਗੁਰਪਾਲ ਸਿੰਘ (ਰਿਟਾ.) – ਅਜਨਾਲਾ
3. ਹੌਲਦਾਰ ਮੋਹਨ ਸਿੰਘ (ਰਿਟਾ.) – ਜਲੰਧਰ
4. ਹੌਲਦਾਰ ਸੁਰਿੰਦਰ ਸਿੰਘ (ਰਿਟਾ.) – ਜਲੰਧਰ
5. ਨਾਇਕ ਚਮਨ ਲਾਲ (ਰਿਟਾ.) – ਜਲੰਧਰ
6. ਨਾਇਬ ਸੂਬੇਦਾਰ ਭਯਾਨ ਸਿੰਘ (ਰਿਟਾ.) – ਜਲੰਧਰ
7. ਕੈਪਟਨ ਹਰਦਿਆਲ ਸਿੰਘ (ਰਿਟਾ.) – ਖਡੂਰ ਸਾਹਿਬ
8. ਕੈਪਟਨ ਤਰਸੇਮ ਸਿੰਘ (ਰਿਟਾ.) – ਖਡੂਰ ਸਾਹਿਬ
9. ਕੈਪਟਨ ਜਸਵੀਰ ਸਿੰਘ (ਰਿਟਾ.) – ਫਤਹਿਗੜ੍ਹ
10. ਕੈਪਟਨ ਬਲਬੀਰ ਸਿੰਘ (ਰਿਟਾ.) – ਪਟਿਆਲਾ
11. ਵਾਰੰਟ ਅਫ਼ਸਰ ਨੀਰਜ ਚੋਪੜਾ (ਰਿਟਾ.) – ਹਰਿਆਣਾ
12. ਸੂਬੇਦਾਰ ਡੀ. ਐੱਸ. ਭਾਟੀ (ਰਿਟਾ.) – ਫਰੀਦਕੋਟ
13. ਕੈਪਟਨ ਇੰਦਰਜੀਤ ਸਿੰਘ (ਰਿਟਾ.) – ਪਟਿਆਲਾ
14. ਕੈਪਟਨ ਕਸ਼ਮੀਰ ਸਿੰਘ (ਰਿਟਾ.) – ਹੁਸ਼ਿਆਰਪੁਰ
15. ਹੌਲਦਾਰ ਸੁਰਿੰਦਰ ਸਿੰਘ (ਰਿਟਾ.) – ਜਲੰਧਰ ਦਿਹਾਤੀ (ਉੱਤਰ)

ਭਾਜਪਾ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਨੂੰ ਪਾਰਟੀ ਦੇ ਐਕਸ-ਸਰਵਿਸਮੈਨ ਸੈੱਲ ਦੇ ਵਿਸਥਾਰ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

World News TV — ਸਹੀ ਅਤੇ ਤਾਜ਼ਾ ਜਾਣਕਾਰੀ।

 

LEAVE A REPLY

Please enter your comment!
Please enter your name here