Home ਤਕਨਾਲੌਜੀ Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ

Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ

0
1004
ABP Sanjha

 

Jio Cheapest Recharge Plan : Jio ਯੂਜ਼ਰਜ਼ ਲਈ ਕੰਪਨੀ ਵੱਲੋਂ ਕਈ ਤਰ੍ਹਾਂ ਦੇ ਡਾਟਾ ਅਤੇ ਰੀਚਾਰਜ ਪਲਾਨ ਪੇਸ਼ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਇੱਕ ਖਾਸ ਡਾਟਾ ਪੈਕ ਸਿਰਫ਼ 11 ਰੁਪਏ ਦੀ ਕੀਮਤ ਵਿੱਚ ਉਪਲਬਧ ਹੈ। ਇਸ ਪੈਕ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਯੂਜ਼ਰਜ਼ ਨੂੰ ਅਨਲਿਮਿਟਡ ਡਾਟਾ ਦੀ ਸਹੂਲਤ ਮਿਲਦੀ ਹੈ। ਹਾਲਾਂਕਿ ਇਸ ਦੀ ਵੈਲਿਡਿਟੀ ਸਿਰਫ਼ 1 ਘੰਟੇ ਦੀ ਹੈ।

ਇਹ ਪੈਕ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੋ ਸਕਦਾ ਹੈ, ਜਿਨ੍ਹਾਂ ਨੂੰ ਅਚਾਨਕ ਥੋੜ੍ਹੇ ਸਮੇਂ ਲਈ ਜ਼ਿਆਦਾ ਇੰਟਰਨੈੱਟ ਡਾਟਾ ਦੀ ਲੋੜ ਪੈ ਜਾਂਦੀ ਹੈ। ਖਾਸ ਤੌਰ ’ਤੇ ਜੇਕਰ ਕਿਸੇ ਯੂਜ਼ਰ ਦਾ ਮੌਜੂਦਾ ਰੀਚਾਰਜ ਸਿਰਫ਼ ਕਾਲਿੰਗ ਸਹੂਲਤ ਵਾਲਾ ਹੈ ਅਤੇ ਉਸ ਨੂੰ ਤੁਰੰਤ ਡਾਟਾ ਦੀ ਲੋੜ ਪੈ ਜਾਵੇ, ਤਾਂ 11 ਰੁਪਏ ਵਾਲਾ ਇਹ ਡਾਟਾ ਪੈਕ ਕੰਮ ਆ ਸਕਦਾ ਹੈ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ 11 ਰੁਪਏ ਵਾਲਾ ਪੈਕ ਇੱਕ ਐਡ-ਆਨ ਡਾਟਾ ਪੈਕ ਹੈ। ਇਸ ਲਈ ਇਸ ਦੀ ਵਰਤੋਂ ਕਰਨ ਲਈ ਯੂਜ਼ਰ ਕੋਲ ਪਹਿਲਾਂ ਤੋਂ ਇੱਕ ਐਕਟਿਵ ਬੇਸ ਪਲਾਨ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ Jio ਦੇ ਪੋਰਟਲ ਅਤੇ MyJio ਐਪ ’ਤੇ ਹੋਰ ਵੀ ਕਈ ਡਾਟਾ ਪੈਕ ਉਪਲਬਧ ਹਨ। ਇਨ੍ਹਾਂ ਵਿੱਚ 19 ਰੁਪਏ ਵਾਲਾ ਪੈਕ ਵੀ ਸ਼ਾਮਲ ਹੈ, ਜਿਸ ਵਿੱਚ 1 ਦਿਨ ਲਈ 1GB ਡਾਟਾ ਮਿਲਦਾ ਹੈ।

 

 

 

 

LEAVE A REPLY

Please enter your comment!
Please enter your name here