Home ਪੰਜਾਬ ਪੰਜਾਬ ਭਾਜਪਾਂ ‘ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ...

ਪੰਜਾਬ ਭਾਜਪਾਂ ‘ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ

0
1134

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਿਛਲੇ ਸਾਲ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਜ਼ਿਲ੍ਹਿਆਂ ਦਾ ਜਾਇਜ਼ਾ ਲੈਣ ਵੱਡਾ ਫੈਸਲਾ ਲਿਆ ਹੈ। ਦੱਸ ਦਈਏ ਕਿ ਕੇਵਲ ਢਿੱਲੋਂ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜਾਇਜ਼ਾ ਲੈਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਨਿਯੁਕਤੀ ਕੀਤੀ ਹੈ।

ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਇਹ ਆਗੂ ਉਨ੍ਹਾਂ ਖੇਤਰਾਂ ਦਾ ਦੌਰਾ ਕਰਨਗੇ ਜੋ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ। ਜਾਰੀ ਕੀਤੇ ਗਏ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਬੰਧਤ ਜ਼ਿਲ੍ਹਿਆਂ ਦੇ ਪ੍ਰਧਾਨ ਸਾਰੇ ਆਗੂਆਂ ਨਾਲ ਮੌਜੂਦ ਰਹਿਣਗੇ।

ਇਨ੍ਹਾਂ ਆਗੂਆਂ ਨੂੰਆਹ ਜ਼ਿਲ੍ਹਿਆਂ ਦੀ ਮਿਲੀ ਜ਼ਿੰਮੇਵਾਰੀ, ਪੱਤਰ ਮੁਤਾਬਕ ਅਸ਼ਵਨੀ ਸ਼ਰਮਾ ਨੂੰ ਗੁਰਦਾਸਪੁਰ, ਫਤਿਹਜੰਗ ਸਿੰਘ ਬਾਜਵਾ ਨੂੰ ਅੰਮ੍ਰਿਤਸਰ, ਸ਼ਵੇਤ ਮਲਿਕ ਨੂੰ ਪਠਾਨਕੋਟ, ਸੁਰਜੀਤ ਜਿਆਣੀ ਨੂੰ ਫਿਰੋਜ਼ਪੁਰ, ਸੁਨੀਲ ਜਾਖੜ ਨੂੰ ਫਾਜ਼ਿਲਕਾ, ਸੁਸ਼ੀਲ ਰਿੰਕੂ ਨੂੰ ਅਬੋਹਰ, ਅਵਿਨਾਸ਼ ਰਾਏ ਖੰਨਾ ਨੂੰ ਜਲੰਧਰ, ਜੰਗੀ ਲਾਲ ਮਹਾਜਨ ਨੂੰ ਹੁਸ਼ਿਆਰਪੁਰ ,ਵਿਜੇ ਸਾਂਪਲਾ ਨੂੰ ਰੂਪਨਗਰ, ਇਕਬਾਲ ਸਿੰਘ ਲਾਲਪੁਰਾ ਨੂੰ ਐੱਸ. ਐੱਸ. ਏ. ਨਗਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

LEAVE A REPLY

Please enter your comment!
Please enter your name here

Exit mobile version