Home ਟੈਲੀਵਿਜ਼ਨ ਮੁੰਡੀਆਂ ਦਾ ਬਿੱਟੂ ’ਤੇ ਪਲਟਵਾਰ, ਬੋਲੇ- ‘ਮੈਂ ਚੰਡੀਗੜ੍ਹ ’ਚ ਹਾਂ, ਅਮਰੀਕਾ ਨਹੀਂ’

ਮੁੰਡੀਆਂ ਦਾ ਬਿੱਟੂ ’ਤੇ ਪਲਟਵਾਰ, ਬੋਲੇ- ‘ਮੈਂ ਚੰਡੀਗੜ੍ਹ ’ਚ ਹਾਂ, ਅਮਰੀਕਾ ਨਹੀਂ’

0
1002

ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ED ਦੀ ਕਾਰਵਾਈ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ’ਤੇ ਪਲਟਵਾਰ ਕੀਤਾ ਹੈ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਮੁੰਡੀਆਂ ਨੇ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਮੌਜੂਦ ਹਨ ਅਤੇ ਅਮਰੀਕਾ ਨਹੀਂ ਗਏ। ਬਿੱਟੂ ਵੱਲੋਂ ਉਨ੍ਹਾਂ ਦੇ ਵਿਦੇਸ਼ ਜਾਣ ਦੇ ਦਾਅਵੇ ’ਤੇ ਮੁੰਡੀਆਂ ਨੇ ਤੰਜ ਕੱਸਦਿਆਂ ਕਿਹਾ ਕਿ ਲੱਗਦਾ ਹੈ ਬਿੱਟੂ ਨੇ ਉਨ੍ਹਾਂ ਦੇ ਘਰ ਨੇੜੇ ਟਰੈਵਲ ਏਜੰਸੀ ਖੋਲ੍ਹ ਲਈ ਹੈ। ਉੱਥੇ ਉਨ੍ਹਾਂ ਨੇ ਮੇਰੇ ਅਤੇ ਮੇਰੇ ਭਤੀਜੇ ਲਈ ਟਿਕਟਾਂ ਬੁੱਕ ਕੀਤੀਆਂ ਅਤੇ ਸਾਨੂੰ ਅਮਰੀਕਾ ਭੇਜ ਦਿੱਤਾ।”

ਮੁੰਡੀਆਂ ਨੇ ਕਿਹਾ ਕਿ ਬਿੱਟੂ ਨੇ ਉਨ੍ਹਾਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਉਰਫ਼ ਪ੍ਰਿੰਸ ਨੂੰ ਭਾਣਜਾ ਦੱਸਿਆ, ਜਦਕਿ ਉਹ ਉਨ੍ਹਾਂ ਦਾ ਭਤੀਜਾ ਹੈ। ਉਨ੍ਹਾਂ ਆਰੋਪ ਲਾਇਆ ਕਿ ਇਸ ਮਾਮਲੇ ਵਿੱਚ ਮੀਡੀਆ ਸਾਹਮਣੇ ਵੀ ਗਲਤ ਜਾਣਕਾਰੀ ਦਿੱਤੀ ਗਈ। ਮੁੰਡੀਆਂ ਨੇ ਆਰੋਪ ਲਾਇਆ ਕਿ ED ਦੀ ਕਾਰਵਾਈ ਦੌਰਾਨ ਉਨ੍ਹਾਂ ਦੇ ਭਤੀਜੇ ਦੇ ਪਰਿਵਾਰ ਨੂੰ ਕਈ ਘੰਟਿਆਂ ਤੱਕ ਪਰੇਸ਼ਾਨ ਕੀਤਾ ਗਿਆ।

ਉਨ੍ਹਾਂ ਮੁਤਾਬਕ ਘਰ ਵਿੱਚ ਪ੍ਰਿੰਸ ਦੀ ਮਾਂ, ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਮੁੰਡੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਪਰਿਵਾਰਕ ਮੈਂਬਰਾਂ ਤੋਂ ਉਨ੍ਹਾਂ ਨਾਲ ਸਬੰਧਾਂ ਅਤੇ ਤਨਖਾਹ ਬਾਰੇ ਸਵਾਲ ਕੀਤੇ ਗਏ। ਮੁੰਡੀਆਂ ਨੇ ਕਿਹਾ ਕਿ ਉਹ ED ਦੀ ਕਾਰਵਾਈ ਤੋਂ ਡਰ ਕੇ ਪਾਰਟੀ ਨਹੀਂ ਛੱਡਣਗੇ। ਉਨ੍ਹਾਂ ਕੇਂਦਰ ਸਰਕਾਰ ’ਤੇ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਨ ਦਾ ਆਰੋਪ ਵੀ ਲਾਇਆ।

ਦੱਸਿਆ ਜਾ ਰਿਹਾ ਹੈ ਕਿ ED ਨੇ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਉਰਫ਼ ਪ੍ਰਿੰਸ ਦੇ ਘਰ ਤਲਾਸ਼ੀ ਲਈ ਸੀ। ਇਹ ਕਾਰਵਾਈ Tirupati Infraprojects ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਅਤੇ GMADA ਨਾਲ ਸਬੰਧਤ ਮਾਮਲੇ ਵਿੱਚ ਹੋਈਆਂ ਤਲਾਸ਼ੀਆਂ ਦਾ ਹਿੱਸਾ ਦੱਸੀ ਗਈ ਹੈ। ED ਨੇ ਦਿੱਲੀ, ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਲੁਧਿਆਣਾ ਸਮੇਤ 26 ਥਾਵਾਂ ’ਤੇ ਕਾਰਵਾਈ ਕੀਤੀ ਸੀ।

ਦੂਜੇ ਪਾਸੇ, ਰਿਪੋਰਟਾਂ ਮੁਤਾਬਕ ED ਦੀ ਜਾਂਚ Tirupati Infraprojects ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਚੱਲ ਰਹੀ ਹੈ। ED ਨੇ PMLA ਤਹਿਤ 26 ਥਾਵਾਂ ’ਤੇ ਤਲਾਸ਼ੀ ਅਤੇ ਸਰਵੇ ਦੀ ਕਾਰਵਾਈ ਕੀਤੀ ਸੀ। ਇਸ ਕਾਰਵਾਈ ਦੌਰਾਨ ਮੁੰਡੀਆਂ ਦੇ ਰਿਸ਼ਤੇਦਾਰ ਦੇ ਘਰੋਂ ਇੱਕ ਲੈਪਟਾਪ ED ਵੱਲੋਂ ਕਬਜ਼ੇ ਵਿੱਚ ਲਏ ਜਾਣ ਦੀ ਵੀ ਰਿਪੋਰਟ ਸਾਹਮਣੇ ਆਈ ਹੈ।

 

LEAVE A REPLY

Please enter your comment!
Please enter your name here

Exit mobile version