PRTC ਦੀ ਚੱਲਦੀ ਬੱਸ ਦੀ ਖੁੱਲ੍ਹੀ ਬਾਰੀ, ਡਿੱਗੀਆਂ ਮਾਂ ਤੇ ਧੀ, ਇੱਕ ਦੀ ਹੋਈ ਮੌਕੇ ‘ਤੇ ਮੌਤ

1
10253
PRTC ਦੀ ਚੱਲਦੀ ਬੱਸ ਦੀ ਖੁੱਲ੍ਹੀ ਬਾਰੀ, ਡਿੱਗੀਆਂ ਮਾਂ ਤੇ ਧੀ, ਇੱਕ ਦੀ ਹੋਈ ਮੌਕੇ 'ਤੇ ਮੌਤ

PRTC ਦੀ ਬੱਸ ਰਾਹੀਂ ਸੰਘੇੜੇ ਤੋਂ ਨਾਭਾ ਜਾ ਰਹੇ ਪਰਿਵਾਰ ਨਾਲ ਵਾਪਰੀ ਮੰਦਭਾਗੀ ਘਟਨਾ। ਪਰਿਵਾਰ ਨੇ ਕਿੱਥੇ ਸੋਚਿਆ ਹੋਣਾ ਕਿ ਇਹ ਸਫਰ ਆਖਰੀ ਸਫਰ ਹੋਏਗਾ। ਇਹ ਭਾਣਾ ਧੂਰੀ ਨੇੜੇ ਪਿੰਡ ਚਾਂਗਲੀ ਦੇ ਮੋੜ ਤੇ ਬੱਸ ਦੀ ਬਾਰੀ ’ਚੋਂ ਇਕ 30 ਸਾਲਾ ਔਰਤ ਅਤੇ ਉਸਦੀ ਬੇਟੀ ਸੜਕ ’ਤੇ ਡਿੱਗ ਗਈਆਂ, ਜਿਸ ’ਚ ਔਰਤ ਦੀ ਮੌਤ ਹੋ ਗਈ ਅਤੇ ਬੇਟੀ ਜ਼ਖ਼ਮੀ ਹੋ ਗਈ ਹੈ। ਜਿਸ ਨੂੰ ਧੂਰੀ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਡਰਾਈਵਰ ਤੇ ਅਣਗਹਿਲੀ ਨਾਲ ਬੱਸ ਚਲਾਉਣ ਦੇ ਇਲਜ਼ਾਮ

ਮ੍ਰਿਤਕ ਦੇ ਪਤੀ ਨੇ ਦੱਸਿਆ ਅੱਜ ਸਵੇਰੇ ਆਪਣੇ ਪਰਿਵਾਰ ਨਾਲ ਨਾਭੇ ਜਾ ਰਹੇ ਸੀ ਅਤੇ PRTC ਬੱਸ ਦੇ ਡਰਾਈਵਰ ਨੇ ਪਿੰਡ ਚਾਂਗਲੀ ਵਾਲੇ ਮੋੜ ਤੋਂ ਬੱਸ ਨੂੰ ਤੇਜ਼ੀ ਨਾਲ ਮੋੜ ਦਿੱਤਾ, ਬੱਸ ਦੀ ਤਾਕੀ ਖੁੱਲੀ ਹੋਣ ਕਰ ਕੇ ਮੇਰੀ ਪਤਨੀ ਹਿਨਾ ਅਤੇ ਬੇਟੀ ਸੜਕ ’ਤੇ ਢਿੱਗ ਗਈਆਂ। ਜਿਨਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਪਤਨੀ ਦੀ ਮੌਤ ਹੋ ਗਈ। ਉਸਨੇ ਬੱਸ ਡਰਾਈਵਰ ਤੇ ਅਣਗਹਿਲੀ ਨਾਲ ਬੱਸ ਚਲਾਉਣ ਦੇ ਇਲਜ਼ਾਮ ਲਾਏ ਹਨ।

ਕੰਡਕਟਰ ਨੇ ਦੱਸਿਆ ਇਹ ਸੱਚ

ਘਟਨਾ ਸਬੰਧੀ ਬੱਸ ਦੇ ਕੰਡਕਟਰ ਨੇ ਕਿਹਾ ਕਿ ਮੈਂ ਬੱਸ ’ਚ ਟਿਕਟਾਂ ਕੱਟ ਰਿਹਾ ਸੀ ਪਰ ਧੁੰਦ ਹੋਣ ਕਰ ਕੇ ਬੱਸ ਹੌਲੀ ਸੀ। ਕੰਡਕਟਰ ਨੇ ਕਿਹਾ ਲੜਕੀ ਦੀ ਮਾਂ ਆਪਣੀ ਬੱਚੀ ਨੂੰ ਉਲਟੀ ਕਰਵਾ ਰਹੀ ਸੀ ਤਦ ਇਹ ਹਾਦਸਾ ਵਾਪਰਿਆ ਹੈ। ਕੰਡਕਟਰ ਨੇ ਬੱਸ ਤੇਜ਼ੀ ਨਾਲ ਚਲਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ।

ਇਸ ਸੰਬੰਧੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਕੋਲ ਸਵੇਰੇ ਦੋ ਮਰੀਜ਼ ਆਏ ਸਨ ਜਿਨਾਂ ’ਚੋਂ ਔਰਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇੱਕ ਬੱਚੀ ਸੀ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸੀ ਅਤੇ ਉਸ ਦਾ ਇਲਾਜ ਕੀਤਾ ਗਿਆ। ਹੁਣ ਬੱਚੀ ਠੀਕ ਹੈ।

 

1 COMMENT

  1. Whoa loads of valuable advice!
    casino en ligne
    Wow many of great advice!
    casino en ligne
    Thank you, Great information!
    casino en ligne fiable
    Good facts, Appreciate it.
    casino en ligne
    Superb postings, Appreciate it!
    casino en ligne francais
    Wow loads of useful data.
    meilleur casino en ligne
    Awesome material, With thanks!
    casino en ligne
    Perfectly spoken truly! .
    casino en ligne francais
    Seriously a lot of beneficial information.
    casino en ligne
    Useful forum posts, Kudos.
    casino en ligne

LEAVE A REPLY

Please enter your comment!
Please enter your name here