Saturday, June 20, 2026
Home ਦੇਸ਼ ਪੰਜਾਬ ਕਾਂਗਰਸ ‘ਚ ਹਲਚਲ ਤੇਜ਼, ਵੱਡੇ ਫੇਰਬਦਲ ਦੀ ਤਿਆਰੀ ‘ਚ ‘ਕਾਂਗਰਸ’ ਹਾਈ...

ਪੰਜਾਬ ਕਾਂਗਰਸ ‘ਚ ਹਲਚਲ ਤੇਜ਼, ਵੱਡੇ ਫੇਰਬਦਲ ਦੀ ਤਿਆਰੀ ‘ਚ ‘ਕਾਂਗਰਸ’ ਹਾਈ ਕਮਾਂਡ

0
1058
ਪੰਜਾਬ ਕਾਂਗਰਸ 'ਚ ਹਲਚਲ ਤੇਜ਼, ਵੱਡੇ ਫੇਰਬਦਲ ਦੀ ਤਿਆਰੀ 'ਚ 'ਕਾਂਗਰਸ' ਹਾਈ ਕਮਾਂਡ

ਪੰਜਾਬ ਕਾਂਗਰਸ ਵਿੱਚ ਇਸ ਸਮੇਂ ਉਥਲ-ਪੁਥਲ ਮੱਚੀ ਹੋਈ ਹੈ, ਦੱਸ ਦੇਈਏ ਕਿ ਪਾਰਟੀ ਵਿੱਚ ਵੱਡੇ ਫੇਰਬਦਲ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਰਅਸਲ, ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਜਲਦ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜਨ ਖੜਗੇ ਦੀ ਅਗਵਾਈ ਹੇਠ ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਅਬਜ਼ਰਵਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਲੈ ਕੇ ਅੰਤਿਮ ਵਿਚਾਰ ਵਟਾਂਦਰਾ ਸ਼ੁਰੂ ਹੋ ਗਿਆ ਹੈ।

ਸਿਆਸੀ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ

ਦੱਸ ਦੇਈਏ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਮੌਜੂਦਾ ਸਿਆਸੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਦੇ ਅਧਾਰਤ ਤਿੰਨ ਆਬਜਰਵਰ ਨਿਯੁਕਤ ਕੀਤਾ ਸੀ। ਇਹਨਾਂ ਤਿੰਨਾਂ ਸੀਨੀਅਰ ਆਗੂਆਂ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਿਨਾਂ ਵਿੱਚ ਸਾਬਕਾ ਸੂਬਾ ਪ੍ਰਧਾਨ, ਸਾਬਕਾ ਕੇਂਦਰੀ ਮੰਤਰੀ, ਸਾਬਕਾ ਤੇ ਮੌਜੂਦਾ ਲੋਕ ਸਭਾ ਤੇ ਰਾਜ ਸਭਾ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਹੋਰ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ।

ਹੇਠਲੇ ਪੱਧਰ ‘ਤੇ ਆਗੂਆਂ ਨਾਲ ਗੱਲਬਾਤ ਕਰਨਗੇ

ਦਰਅਸਲ, ਹਾਈ ਕਮਾਂਡ ਨੇ ਇਨ੍ਹਾਂ ਆਗੂਆਂ ਨੂੰ ਹੇਠਲੇ ਪੱਧਰ ‘ਤੇ ਆਗੂਆਂ ਨਾਲ ਗੱਲਬਾਤ ਕਰਕੇ ਰਿਪੋਰਟ ਦੇਣ ਲਈ ਕਿਹਾ ਸੀ। ਦੱਸਿਆ ਜਾਂਦਾ ਹੈ ਕਿ ਤਿੰਨਾਂ ਅਬਜਰਵਰਾਂ ਨੇ ਆਪਣੀ ਫਾਈਨਲ ਰਿਪੋਰਟ ਤਿਆਰ ਕਰਕੇ ਅੱਜ ਪਾਰਟੀ ਪ੍ਰਧਾਨ ਮਲਕਾਅਰਜਨ ਖੜ੍ਹਗੇ ਨੂੰ ਸੌਂਪ ਦਿੱਤੀ ਹੈ। ਅਬਜ਼ਰਵਰਾਂ ਦੀ ਰਿਪੋਰਟ ਦੇ ਅਧਾਰ ਉੱਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਬਦਲਾ ਦੇ ਅਸਾਰ ਬਣ ਗਏ ਹਨ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪਾਰਟੀ ਹਾਈ ਕਮਾਂਡ ਪੰਜਾਬ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਕਦੋਂ ਫੈਸਲਾ ਲਵੇਗੀ। ਪੰਜਾਬ ਕਾਂਗਰਸ ਦੀ ਵਾਗ ਡੋਰ ਕਿਸ ਆਗੂ ਦੇ ਹੱਥ ਵਿੱਚ ਹੋਵੇਗੀ। ਪਾਰਟੀ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਭਰੋਸਾ ਪ੍ਰਗਟ ਕਰਦੀ ਹੈ ਜਾਂ ਫਿਰ ਕਿਸੇ ਨਵੇਂ ਆਗੂ ਦੇ ਹੱਥ ਵਾਗਡੋਰ ਦਿੰਦੀ ਹੈ।

LEAVE A REPLY

Please enter your comment!
Please enter your name here