ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ

0
8101
ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ

 

ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 58ਵਾਂ ਦਿਨ ਹੈ। ਜਗਜੀਤ ਸਿੰਘ ਡੱਲੇਵਾਲ ਨੂੰ ਤਾਜ਼ਾ ਹਵਾ ਅਤੇ ਧੁੱਪ ਲਈ ਬਾਹਰ ਲਿਆਂਦਾ ਗਿਆ ਹੈ। ਡਾਕਟਰਾਂ ਦੀ ਅਪੀਲ ਉੱਤੇ ਡੱਲੇਵਾਲ ਨੂੰ ਬਾਹਰ ਲਿਆਂਦਾ ਗਿਆ ਹੈ, ਕਿਉਂਕਿ ਉਨ੍ਹਾਂ ਦੀ ਸਿਹਤ ਦੇ ਲਈ ਧੁੱਪ ਅਤੇ ਤਾਜ਼ੀ ਹਵਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਦੇ ਵਿੱਚ ਇਸ ਦੀ ਕਮੀ ਸੀ। ਜਗਜੀਤ ਸਿੰਘ ਡੱਲੇਵਾਲ ਲਈ ਸਪੈਸ਼ਲ ਕਮਰਾ ਤਿਆਰ ਕੀਤਾ ਗਿਆ ਹੈ।

ਇਸ ਸਮੇਂ ਉਨ੍ਹਾਂ ਨੂੰ ਮੋਰਚੇ ਵਾਲੀ ਸਟੇਜ ਦੇ ਨੇੜੇ ਹੀ ਇਕ ਨਿੱਜੀ ਹੋਟਲ ਦੇ ਬਾਹਰ ਖੁੱਲੀ ਹਵਾ ਤੇ ਧੁੱਪ ਦੀ ਰੋਸ਼ਨੀ ਵਿਚ ਰੱਖਿਆ ਗਿਆ ਹੈ ਤੇ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹੂਲਤ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ। ਸਿਵਲ ਸਰਜਨ ਪਟਿਆਲਾ ਡਾ. ਦਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਮੌਜੂਦ ਮਾਹਰ ਡਾਕਟਰਾਂ ਨੇ ਉਨ੍ਹਾਂ ਨੂੰ ਗੁਲੂਕੋਜ਼ ਡਰਿੱਪ ਲਾਈ ਹੈ।

 

LEAVE A REPLY

Please enter your comment!
Please enter your name here