Home ਪੰਜਾਬ ਪੰਜਾਬ ਕਾਂਗਰਸ ‘ਚ ਵੱਡੀ ਹਲਚਲ, ਸੀਨੀਅਰ ਆਗੂਆਂ ਦੀ ਰਾਹੁਲ ਗਾਂਧੀ ਨਾਲ ਅੱਜ...

ਪੰਜਾਬ ਕਾਂਗਰਸ ‘ਚ ਵੱਡੀ ਹਲਚਲ, ਸੀਨੀਅਰ ਆਗੂਆਂ ਦੀ ਰਾਹੁਲ ਗਾਂਧੀ ਨਾਲ ਅੱਜ ਹੋ ਸਕਦੀ ਮੁਲਾਕਾਤ, ਚੰਨੀ ਨਾਲ 92 ਆਗੂ

0
1006

ਪੰਜਾਬ ਕਾਂਗਰਸ ਵਿੱਚ ਜਾਰੀ ਅੰਦਰੂਨੀ ਕਲੇਸ਼, ਬਾਗ਼ੀ ਸੁਰ ਅਤੇ ਪੋਸਟਰ ਵਿਵਾਦ ਦੇ ਵਿਚਾਲੇ, ਨਵੀਂ ਦਿੱਲੀ ਤੋਂ ਵੱਡੀਆਂ ਰਾਜਨੀਤਿਕ ਖ਼ਬਰਾਂ ਸਾਹਮਣੇ ਆਈਆਂ ਹਨ। ਅੱਜ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ, ਅੱਜ ਜਾਂ ਕੱਲ੍ਹ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਉੱਚ ਲੀਡਰਸ਼ਿਪ ਟੀਮ ਨਾਲ ਬੈਠ ਕੇ ਵੱਖਰੀ ਮੀਟਿੰਗ ਕਰ ਸਕਦੇ ਹਨ।

ਸੂਤਰਾਂ ਅਨੁਸਾਰ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਵਿਚਾਲੇ ਵਧ ਰਹੇ ਮਤਭੇਦਾਂ ਨੂੰ ਹੱਲ ਕਰਨ ਲਈ ਕਾਂਗਰਸ ਹਾਈਕਮਾਨ ਨੇ ਇਹ ਕਦਮ ਚੁੱਕਿਆ ਹੈ। ਮੀਟਿੰਗ ਵਿੱਚ ਸੰਗਠਨਾਤਮਕ ਮੁੱਦਿਆਂ ਅਤੇ ਆਗੂਆਂ ਵਿਚਕਾਰ ਚੱਲ ਰਹੀ ਖਿੱਚੋਤਾਣ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਪੰਜਾਬ ਕਾਂਗਰਸ ਵਿੱਚ ਸ਼ਕਤੀ ਪ੍ਰਦਰਸ਼ਨ: 92 ਆਗੂਆਂ ਵੱਲੋਂ ਚੰਨੀ ਨਾਲ ਹੋਣ ਦਾ ਦਾਅਵਾ

ਪੰਜਾਬ ਕਾਂਗਰਸ ਅੰਦਰ ਇਸ ਸਮੇਂ ਧੜੇਬੰਦੀ ਸਿਖਰ ‘ਤੇ ਪਹੁੰਚ ਗਈ ਹੈ। ਪਾਰਟੀ ਸੂਤਰਾਂ ਅਨੁਸਾਰ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ 92 ਤੋਂ ਵੱਧ ਸਾਬਕਾ ਵਿਧਾਇਕ, ਮੌਜੂਦਾ ਆਗੂ ਅਤੇ ਪਾਰਟੀ ਅਧਿਕਾਰੀ ਦਾ ਸਮਰਥਨ ਕਰ ਰਹੇ ਹਨ। ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਵੀ ਚੰਨੀ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਰਹੇ ਹਨ।

ਇਸ ਦੇ ਨਾਲ ਹੀ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਸਿਰਫ਼ 2 ਤੋਂ 3 ਸੰਸਦ ਮੈਂਬਰ ਅਤੇ ਕੁਝ ਜ਼ਿਲ੍ਹਾ ਪ੍ਰਧਾਨ ਹੀ ਖੜ੍ਹੇ ਹੋਣ ਦੀ ਗੱਲ ਸਾਹਮਣਏ ਆ ਰਹੀ ਹੈ। ਪਾਰਟੀ ਦੇ ਕਈ ਸੀਨੀਅਰ ਆਗੂ ਵੜਿੰਗ ਦੀ ਸਰਕਾਰ ਅਤੇ ਸੰਗਠਨਾਤਮਕ ਪ੍ਰੋਗਰਾਮਾਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ।

ਪ੍ਰਤਾਪ ਸਿੰਘ ਬਾਜਵਾ ਦਾ ਨਿਰਪੱਖ ਰੁਖ਼

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਰਾਜਨੀਤਿਕ ਉਥਲ-ਪੁਥਲ ਵਿੱਚ ਨਿਰਪੱਖ ਰੁਖ਼ ਬਣਾਈ ਰੱਖਦੇ ਜਾਪਦੇ ਹਨ। ਉਹ ਨਾ ਤਾਂ ਖੁੱਲ੍ਹ ਕੇ ਚੰਨੀ ਧੜੇ ਦਾ ਪੱਖ ਲੈ ਰਹੇ ਹਨ ਅਤੇ ਨਾ ਹੀ ਜਨਤਕ ਤੌਰ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਨ ਵਿੱਚ ਬੋਲ ਰਹੇ ਹਨ। ਹਾਲਾਂਕਿ, ਸੰਸਦ ਵਿੱਚ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਹਾਲੀਆ ਮੁਲਾਕਾਤ ਨੂੰ ਰਾਜਨੀਤਿਕ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਰਾਹੁਲ ਗਾਂਧੀ ਨੂੰ 5 ਪ੍ਰਮੁੱਖ ਆਗੂ ਮਿਲ ਸਕਦੇ ਹਨ

ਪਾਰਟੀ ਵਿੱਚ ਚਰਚਾ ਹੈ ਕਿ ਰਾਹੁਲ ਗਾਂਧੀ ਨਾਲ ਬੰਦ ਕਮਰੇ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਦੇ ਪੰਜ ਪ੍ਰਮੁੱਖ ਆਗੂ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਲ ਹੋ ਸਕਦੇ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਵੀ ਮੀਟਿੰਗ ਵਿੱਚ ਮੌਜੂਦ ਰਹਿਣ ਦੀ ਸੰਭਾਵਨਾ ਹੈ।

ਕੀ ਮਸਲਾ ਹੱਲ ਹੋ ਜਾਵੇਗਾ, ਜਾਂ ਵੜਿੰਗ ਬਣੇ ਰਹਿਣਗੇ ਪ੍ਰਧਾਨ?

ਰਾਜਾ ਵੜਿੰਗ ਪਹਿਲਾਂ ਹੀ ਜਨਤਕ ਤੌਰ ‘ਤੇ ਕਹਿ ਚੁੱਕੇ ਹਨ ਕਿ ਜੇਕਰ ਰਾਹੁਲ ਗਾਂਧੀ ਉਨ੍ਹਾਂ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਛੱਡਣ ਲਈ ਕਹਿੰਦੇ ਹਨ, ਤਾਂ ਉਹ ਅਸਤੀਫਾ ਦੇ ਦੇਣਗੇ ਅਤੇ ਪਾਰਟੀ ਟਿਕਟ ‘ਤੇ ਚੋਣ ਨਹੀਂ ਲੜਨਗੇ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕਾਂਗਰਸ ਹਾਈਕਮਾਨ ਪੰਜਾਬ ਸੂਬਾ ਪ੍ਰਧਾਨ ਵਿੱਚ ਕੋਈ ਬਦਲਾਅ ਕਰੇਗੀ ਜਾਂ ਨਹੀਂ।

 

 

LEAVE A REPLY

Please enter your comment!
Please enter your name here

Exit mobile version