ਮੁਕੇਰੀਆਂ ‘ਚ ਰੂਹ ਕੰਬਾਊ ਹਾਦਸਾ, ਮੋਟਰਸਾਈਕਲ ਸਵਾਰ ਮਾਂ-ਧੀ ਦੀ ਮੌਕੇ ‘ਤੇ ਮੌਤ

0
100106
ਮੁਕੇਰੀਆਂ 'ਚ ਰੂਹ ਕੰਬਾਊ ਹਾਦਸਾ, ਮੋਟਰਸਾਈਕਲ ਸਵਾਰ ਮਾਂ-ਧੀ ਦੀ ਮੌਕੇ 'ਤੇ ਮੌਤ

ਹੁਸ਼ਿਆਰਪੁਰ: ਜਲੰਧਰ-ਪਠਾਨਕੋਟ ਮੁੱਖ ਮਾਰਗ (ਹੁਸ਼ਿਆਰਪੁਰ ਨਿਊਜ਼) ‘ਤੇ ਟਿੱਪਰ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ 3 ਸਾਲਾ ਬੱਚੀ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਾਦਸੇ ‘ਚ ਬਾਈਕ ਸਵਾਰ ਔਰਤ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਮਾਂ-ਧੀ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਤਕਰਾਰ ਕਾਰਨ ਗਈ ਮਾਂ-ਧੀ ਦੀ ਜਾਣ?

ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਅਤੇ ਉਸ ਧੀ ਦਸੂਹਾ ਦੇ ਕਮਾਹੀ ਦੇਵੀ ਦੇ ਨਜਦੀਕੀ ਪਿੰਡ ਨੌਸ਼ਹਿਰਾ ਦੀ ਰਹਿਣ ਵਾਲੇ ਸਨ ਅਤੇ ਇਥੇ ਮੁਕੇਰੀਆਂ ਆਪਣੇ ਰਹਿੰਦੇ ਕਿਸੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਸਨ। ਇਸ ਦੌਰਾਨ ਇਹ ਪਰਿਵਾਰ ਜਦੋਂ ਮੋਟਰਸਾਈਕਲ ‘ਤੇ ਭੰਗਾਲਾ ਚੁੰਗੀ ਲਾਈਟਾਂ ‘ਤੇ ਪਹੁੰਚਿਆ ਤਾਂ ਨੌਜਵਾਨ ਨੇ ਮੋਟਰਸਾਈਕਲ ਰੋਕਿਆ ਹੋਇਆ ਸੀ। ਜਿੱਥੇ ਪਿੱਛੇ ਤੋਂ ਆ ਰਹੇ ਇੱਕ ਟਿੱਪਰ ਦੇ ਚਾਲਕ ਨਾਲ ਮੋਟਰਸਾਈਕਲ ਸਵਾਰ ਦੀ ਤਕਰਾਰ ਹੋ ਗਈ।

ਉਪਰੰਤ ਜਦੋਂ ਲਾਈਟਾਂ ਹਰੀਆਂ ਹੋਈਆਂ ਤਾਂ ਮੋਟਰਸਾਈਕਲ ਸਵਾਰ ਅੱਗੇ ਨਿਕਲਣ ਲੱਗਿਆ ਤਾਂ ਟਿੱਪਰ ਚਾਲਕ ਨੇ ਪਿੱਛੇ ਤੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਨਤੀਜੇ ਵੱਜੋਂ ਮਾਂ-ਧੀ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਔਰਤ ਦਾ ਪਤਾ ਤੇ ਬੱਚੀ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਨੇੜਲੇ ਹਸਪਤਾਲ ਦਾਖਲ ਕਰਵਾਇਆ ਹੈ।

ਮ੍ਰਿਤਕ ਔਰਤ ਦੀ ਪਛਾਣ ਮਧੂ ਬਾਲਾ ਅਤੇ ਧੀ ਆਸ਼ਿਆਨਾ ਵੱਜੋਂ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਹੈ। ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਟਿੱਪਰ ਜ਼ਬਤ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here