Home ਪੰਜਾਬ ਪੰਜਾਬ ‘ਚ ਵੱਡਾ ਹਾਦਸਾ, ਭਾਜਪਾ ਆਗੂਆਂ ਦੀ ਕਾਰ ਦਾ ਭਿਆਨਕ ਐਕਸੀਡੈਂਟ, ਟਰੱਕ-ਸਵਿਫਟ...

ਪੰਜਾਬ ‘ਚ ਵੱਡਾ ਹਾਦਸਾ, ਭਾਜਪਾ ਆਗੂਆਂ ਦੀ ਕਾਰ ਦਾ ਭਿਆਨਕ ਐਕਸੀਡੈਂਟ, ਟਰੱਕ-ਸਵਿਫਟ ਕਾਰ ਦੀ ਜ਼ੋਰਦਾਰ ਟੱਕਰ, 1…

0
1004
ਪੰਜਾਬ 'ਚ ਵੱਡਾ ਹਾਦਸਾ, ਭਾਜਪਾ ਆਗੂਆਂ ਦੀ ਕਾਰ ਦਾ ਭਿਆਨਕ ਐਕਸੀਡੈਂਟ, ਟਰੱਕ-ਸਵਿਫਟ ਕਾਰ ਦੀ ਜ਼ੋਰਦਾਰ ਟੱਕਰ, 1...

ਮਾਨਸਾ ਵਿੱਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਪਿੰਡ ਕੋਟ ਧਰਮੂ ਨੇੜੇ ਇੱਕ ਟਰੱਕ ਅਤੇ ਸਵਿਫਟ ਕਾਰ ਦੀ ਟੱਕਰ ਵਿੱਚ 1 ਨੌਜਵਾਨ ਦੀ ਮੌਤ ਹੋ ਗਈ, ਅਤੇ 5 ਹੋਰ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ, ਭਾਜਪਾ ਨੇ ਆਪਣੀ ਯਾਤਰਾ ਵਿਚਾਲੇ ਹੀ ਰੋਕ ਦਿੱਤੀ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਜਪਾ ਆਗੂ ਨਸ਼ਿਆਂ ਵਿਰੁੱਧ ਪੰਜਾਬ ਭਰ ਵਿੱਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਹਿੱਸੇ ਵਜੋਂ ਝੁਨੀਰ ਕਸਬੇ ਵਿੱਚ ਇੱਕ ਰੈਲੀ ਤੋਂ ਬਾਅਦ ਮਾਨਸਾ ਵਾਪਸ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਵਿਨੋਦ ਕਾਲੀ ਸਮੇਤ ਕੁੱਲ 6 ਵਰਕਰ ਸਵਿਫਟ ਕਾਰ ਵਿੱਚ ਸਫ਼ਰ ਕਰ ਰਹੇ ਸਨ। ਉਨ੍ਹਾਂ ਦੀ ਕਾਰ ਕੋਟ ਧਰਮੂ ਪਿੰਡ ਨੇੜੇ ਇੱਕ ਟਰੱਕ ਨਾਲ ਟਕਰਾ ਗਈ।

ਸੀਨੀਅਰ ਭਾਜਪਾ ਆਗੂ ਐਚ.ਐਸ. ਫੂਲਕਾ ਨੇ ਦੱਸਿਆ ਕਿ ਹਾਦਸੇ ਵਿੱਚ ਅਰਸ਼ਦੀਪ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਵਿਨੋਦ ਕਾਲੀ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਡੀਐਮਸੀ, ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖਮੀਆਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਭੇਜਿਆ ਗਿਆ ਹੈ।

ਭਾਜਪਾ ਆਗੂਆਂ ਨੇ ਮਾਨਸਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ

ਹਾਦਸੇ ਤੋਂ ਬਾਅਦ, ਭਾਜਪਾ ਆਗੂਆਂ ਨੇ ਮਾਨਸਾ ਦੇ ਸਿਵਲ ਹਸਪਤਾਲ ਪਹੁੰਚ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਲਈ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਅਤੇ ਭਾਜਪਾ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ।

 

 

 

LEAVE A REPLY

Please enter your comment!
Please enter your name here